ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੀ ਫ਼ੈਡਰਲ ਪੱਧਰ ‘ਤੇ ਮਾਸਕ ਪਹਿਨਣ ਨੂੰ ਮੁੜ ਲਾਜ਼ਮੀ ਕਰਨ ਦੀ ਫ਼ਿਲਹਾਲ ਕੋਈ ਯੋਜਨਾ ਨਹੀਂ ਹੈ। ਫ਼ੈਡਰਲ ਸਰਕਾਰ ਨੇ ਅਕਤੂਬਰ 2022 ਵਿਚ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਸੈਕਟਰਾਂ – ਜਿਵੇਂ ਹਵਾਈ ਅਤੇ ਰੇਲ ਸੈਕਟਰਾਂ – ਵਿਚ ਮਾਸਕ ਪਹਿਨਣ ਦੀਆਂ ਸ਼ਰਤਾਂ ਨੂੰ ਹਟਾ ਦਿੱਤਾ ਸੀ। ਪਰ ਸਰਕਾਰ ਜਨਤਕ ਇੰਡੋਰ ਥਾਂਵਾਂ ‘ਤੇ ਮਾਸਕ ਪਹਿਨਣ ਨੂੰ ਉਤਸ਼ਾਹਿਤ (ਨਵੀਂ ਵਿੰਡੋ) ਕਰ ਰਹੀ ਹੈ।
ਸਾਹ ਦੀਆਂ ਬਿਮਾਰੀਆਂ, ਜਿਸ ਵਿਚ ਕੋਵਿਡ-19 ਵੀ ਸ਼ਾਮਲ ਹੈ, ਦੇ ਮਰੀਜ਼ਾਂ ਦੇ ਹਸਪਤਾਲ ਦਾਖ਼ਲਿਆਂ ਵਿਚ ਵਾਧਿਆਂ ਦੇ ਮੱਦੇਨਜ਼ਰ ਕੁਝ ਹੈਲਥ ਮਾਹਰ (ਨਵੀਂ ਵਿੰਡੋ) ਮਾਸਕ ਜਾਣਕਾਰੀ ਦੀ ਮੰਗ (ਨਵੀਂ) ਕਰ ਰਹੇ ਹਨ। ਟ੍ਰੂਡੋ ਨੇ ਕਿਹਾ ਕਿ ਸੂਬਾ ਸਰਕਾਰਾਂ ਦੇ ਜਨਤਕ ਸਿਹਤ ਉਪਾਵਾਂ ਦੀ ਤੁਲਨਾ ਵਿਚ ਫ਼ੈਡਰਲ ਪੱਧਰ ‘ਤੇ ਮਾਸਕ ਲਾਜ਼ਮੀ ਕਰਨ ਦਾ ਅਸਰ ਬਹੁਤ ਥੋੜਾ ਹੋਵੇਗਾ।
ਟ੍ਰੂਡੋ ਨੇ ਕਿਹਾ ਕਿ ਫ਼ੈਡਰਲ ਮਾਸਕ ਮੈਨਡੇਟ ਫ਼ੈਡਰਲ ਸਰਕਾਰ ਵੱਲੋਂ ਨਿਯੰਤ੍ਰਿਤ ਸੈਕਟਰ ਅਤੇ ਖ਼ਾਸ ਤੌਰ ‘ਤੇ ਰੇਲਾਂ ਅਤੇ ਹਵਾਈ ਜਹਾਜ਼ਾਂ ਲਈ ਸੀ। ਉਹਨਾਂ ਕਿਹਾ ਕਿ ਲੋਕਾਂ ਦੇ ਰੋਜ਼ਮਰਾ ਦੇ ਜੀਵਨ ਨਾਲ ਸਬੰਧਤ ਚੀਜ਼ਾਂ, ਜਿਵੇਂ ਗ੍ਰੋਸਰੀ ਸਟੋਰ ਜਾਣਾ, ਜਾਂ ਕੰਮ ‘ਤੇ ਜਾਣਾ, ਇਹ ਸੂਬਾ ਸਰਕਾਰਾਂ ਦਾ ਅਧਿਕਾਰ ਖੇਤਰ ਹੈ।ਟ੍ਰੂਡੋ ਨੇ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ‘ਤੇ ਨਿਰਭਰ ਨਹੀਂ ਹੈ ਕਿ ਫ਼ੈਡਰਲ ਮਾਸਕ ਮੈਨਡੇਟ ਮੁੜ ਲਾਗੂ ਕਰਨਾ ਹੈ ਜਾਂ ਨਹੀ।