ਓਨਟਾਰੀਓ ਦੀ ਸਾਬਕਾ ਲਿਬਰਲ ਕੈਬਿਨੇਟ ਮੰਤਰੀ ਅਤੇ ਮਿਉਂਸਿਪਲ ਲੀਡਰ ਹੁਣ ਲਿਬਰਲ ਪਾਰਟੀ ਦੀ ਨਵੀਂ ਲੀਡਰ ਚੁਣੀ ਗਈ ਹੈ। ਹੈਮਿਲਟਨ ਵਿਚ ਐਤਵਾਰ ਨੂੰ ਆਯੋਜਿਤ ਪਾਰਟੀ ਦੀ ਸਾਲਾਨਾ ਜਨਰਲ ਮੀਟਿੰਗ ਦੇ ਅੰਤਿਮ ਦਿਨ ਪਾਰਟੀ ਲੀਡਰ ਲਈ ਕੈਥਰੀਨ ਮੈਕਗੈਰੀ ਦੇ ਨਾਂ ਦਾ ਐਲਾਨ ਕੀਤਾ ਗਿਆ। ਓਨਟਾਰੀਓ ਦੀ ਸਾਬਕਾ ਪ੍ਰੀਮੀਅਰ ਕੈਥਲਿਨ ਵਿਨ ਦੀ ਸਰਕਾਰ ਵਿਚ ਮਕਗੈਰੀ ਨੇ ਮਿਨਿਸਟਰ ਔਫ਼ ਨੈਚਰਲ ਰਿਸੋਰਸੇਜ਼ ਅਤੇ ਟ੍ਰਾਂਸਪੋਰਟੇਸ਼ਨ ਮਿਨਿਸਟਰ ਦੀ ਸੇਵਾ ਵੀ ਨਿਭਾਈ ਸੀ, ਪਰ 2018 ਵਿਚ ਉਹ ਕੈਮਬ੍ਰਿਜ ਦੀ ਆਪਣੀ ਰਾਈਡਿੰਗ ਤੋਂ ਹਾਰ ਗਈ ਸੀ।
ਕੈਥਰੀਨ ਮਕਗੈਰੀ ਇੱਕ ਕਾਰਜਕਾਲ ਲਈ ਕੈਮਬ੍ਰਿਜ ਦੀ ਮੇਅਰ ਬਣੀ ਅਤੇ ਪਿਛਲੇ ਸਾਲ ਅਕਤੂਬਰ ਵਿਚ ਹੋਈਆਂ ਚੋਣਾਂ ਵਿਚ ਉਸ ਦੀ ਹਾਰ ਹੋਈ। ਓਨਟਾਰੀਓ ਲਿਬਰਲ ਪਾਰਟੀ ਦੀ ਨਵੀਂ ਐਗਜ਼ੈਕਟਿਵ ਟੀਮ ਵੀ ਤਿਆਰ ਕੀਤੀ ਗਈ ਹੈ ਜਿਸ ਵਿਚ ਡੇਮੀਅਨ ਓ’ਬ੍ਰਾਇਨ ਨੂੰ ਐਗਜ਼ੈਕਟਿਵ ਵਾਈਸ-ਪ੍ਰੈਜ਼ੀਡੈਂਟ, ਪੰਕਜ ਸੰਧੂ ਨੂੰ ਸੈਕਰੇਟਰੀ ਅਤੇ ਟਿਮ ਸ਼ੌਰਟਹਿੱਲ ਨੂੰ ਟ੍ਰੈਜ਼ਰਰ ਬਣਾਇਆ ਗਿਆ ਹੈ। ਨਵੀਂ ਟੀਮ ਵੱਲੋਂ ਸਭ ਤੋਂ ਪਹਿਲਾਂ ਲੀਡਰਸ਼ਿਪ ਰੇਸ ਦੇ ਨਿਯਮ ਅਤੇ ਟਾਈਮਲਾਈਨ ਤੈਅ ਕੀਤੀ ਜਾਵੇਗੀ।
ਦ ਕੈਨੇਡੀਅਨ ਪ੍ਰੈੱਸ