(ਸਤਪਾਲ ਸਿੰਘ ਜੌਹਲ)- ਅੱਜ 2023 ਦਾ 266ਵਾਂ ਦਿਨ, 23 ਸਤੰਬਰ ਹੈ।
-ਇਸ ਸਾਲ ਦੀ ਗਰਮ ਰੁੱਤ ਬੀਤੇ ਕੱਲ੍ਹ ਸਮਾਪਤ ਹੋਈ ਅਤੇ ਅੱਜ ਪੱਤਝੜ ਦੀ ਸ਼ੁਰੂਆਤ ਹੋਈ ਹੈ।
-ਬਰੈਂਪਟਨ ਅਤੇ ਲਾਗਲੇ ਸ਼ਹਿਰਾਂ ਵਿੱਚ ਮੰਗਲਵਾਰ ਤੱਕ ਧੁੱਪ ਲੱਗਣ ਤੇ ਮੌਸਮ ਸਥਿਰ ਰਹਿਣ ਦੀ ਸੰਭਾਵਨਾ ਹੈ।
-ਬਰੈਂਪਟਨ ਦੇ ਵਾਰਡ 10 ਸਥਿਤ ਸੰਦਲਵੁੱਡ ਹਾਈਟਸ ਸੈਕੰਡਰੀ ਸਕੂਲ ਵਿੱਚ ਭੰਗੜਾ ਅਤੇ ਕ੍ਰਿਕਟ ਦੇ ਕਲੱਬ ਬਣ ਗਏ ਹਨ। ਕਬੱਡੀ ਕਲੱਬ ਬਣਾਉਣ ਲਈ ਕੰਮ ਜਾਰੀ ਹੈ। ਕੈਸਲਬਰੁੱਕ, ਲੁਈਸ ਆਰਬਰ ਤੇ ਹੈਰਲਡ ਬਰੇਥਵਿੱਟ ਸੈਕੰਡਰੀ ਸਕੂਲਾਂ ਵਿੱਚ ਵੀ ਇਹ ਕਲੱਬ ਬਣ ਰਹੇ ਹਨ।
-ਕੈਨੇਡਾ ਦੇ ਨਾਗਰਿਕਾਂ ਨੂੰ 21 ਸਤੰਬਰ ਤੱਕ ਜਾਰੀ ਹੋਏ ਭਾਰਤੀ ਈ-ਵੀਜਾ ਅਤੇ ਸਟਿੱਕਰ ਵੀਜਾ ਵੈਲਿਡ ਹਨ ਅਤੇ ਭਾਰਤ ਜਾਣਾ ਸੰਭਵ ਹੈ। OCI ਧਾਰਕਾਂ ਲਈ ਵੀ ਭਾਰਤ ਦੇ ਦਰਵਾਜੇ ਖੁਲ੍ਹੇ ਹਨ। 21 ਸਤੰਬਰ ਨੂੰ ਕੈਨੇਡੀਅਨ ਪਾਸਪੋਰਟ ਧਾਰਕਾਂ ਵਾਸਤੇ ਭਾਰਤ ਦਾ ਨਵਾਂ ਵੀਜਾ ਅਪਲਾਈ ਕਰਨ ਉਪਰ ਰੋਕ ਲੱਗੀ ਸੀ। ਕੈਨੇਡਾ ਵਿੱਚ ਭਾਰਤ ਦੇ ਨਾਗਰਿਕਾਂ (ਭਾਰਤੀ ਪਾਸਪੋਰਟ) ਵਾਸਤੇ ਭਾਰਤੀ ਦੂਤਾਵਾਸ ਅਤੇ ਕੌਂਲਸਖਾਨਿਆਂ ਵਲੋਂ ਸੇਵਾਵਾਂ ਨਿਰਵਿਘਨ ਜਾਰੀ ਹਨ।
-ਬੀਤੇ ਕਈ ਮਹੀਨਿਆਂ ਦੀ ਜਾਗਰੂਕਤਾ ਲਹਿਰ ਸਦਕਾ, ਬਰੈਂਪਟਨ ਵਿਖੇ ਵਾਰਡ 9 ਤੇ 10 ਦੇ ਸਕੂਲਾਂ `ਚ ਫੋਨ ਅਤੇ ਕੈਸ਼/ਬੈਂਕ ਕਾਰਡ ਨਾ ਲਿਜਾਣ ਵਾਲੇ ਬੱਚਿਆਂ ਦੀ ਗਿਣਤੀ ਤੇਜੀ ਨਾਲ਼ ਵਧੀ ਹੈ। ਵਾਰਡ 9 ਵਿੱਚ ਰੌਸ ਡਰਾਈਵ ਸਕੂਲ ਅਤੇ ਹੋਰ ਸਕੂਲਾਂ ਵਿੱਚ ਫੋਨ ਰਹਿਤ ਬੱਚੇ ਵਧੇ ਹਨ ਤੇ ਸਿੱਟੇ ਵਜੋਂ ਇੱਲਤਾਂ ਘਟਣ ਅਤੇ ਪੜ੍ਹਾਈ ਵੱਲ੍ਹ ਧਿਆਨ ਵਧਣ ਦੀ ਆਸ ਬੱਝੀ ਹੈ। ਮਾਪਿਆਂ ਤੋਂ ਮਿਲੇ ਸਹਿਯੋਗ ਲਈ ਦਿਲੋਂ ਧੰਨਵਾਦ ਕਰਦੇ ਹਾਂ।
-Amazon ਵਲੋਂ ਕੈਨੇਡਾ ਵਿੱਚ 6000 ਨਵੇਂ ਵਰਕਰ ਭਰਤੀ ਕਰਨ ਦੀ ਮੁਹਿੰਮ ਜਾਰੀ ਹੈ।
-ਭਾਰਤ ਤੇ ਕੈਨੇਡਾ ਵਿੱਚਕਾਰ ਦੂਰੀਆਂ ਵਧਣ ਦੇ ਚੱਲ ਰਹੇ ਘਟਨਕ੍ਰਮ ਦੌਰਾਨ ਬਰੈਂਪਟਨ, ਮਿਸੀਸਾਗਾ, ਟੋਰਾਂਟੋ, ਕਿਚਨਰ, ਅਤੇ ਕੁਝ ਹੋਰ ਸ਼ਹਿਰਾਂ ਵਿੱਚ ਭਾਰਤੀ ਪੈਨਸ਼ਨਰਾਂ ਦੇ ਲਾਈਫ ਸਰਟੀਫਿਕੇਟ ਬਣਾਉਣ ਲਈ ਕੌਂਸਲਖਾਨੇ ਦੇ ਸਟਾਫ ਵਲੋਂ ਅਗਲੇ ਮਹੀਨਿਆਂ ਦੌਰਾਨ ਲੱਗਣ ਵਾਲੇ ਕੈਂਪਾਂ ਦੇ ਪ੍ਰੋਗਰਾਮ ਬਾਰੇ ਬੇਯਕੀਨੀ ਬਣ ਗਈ ਹੈ ਪਰ ਅਜੇ ਆਸ ਖਤਮ ਨਹੀਂ ਹੋਈ।