ਫਿਲਮਾਂ ‘ਚ ਤੁਸੀਂ ਅਕਸਰ ਦੇਖਿਆ ਹੋਵੇਗਾ ਸੀ ਕਿ ਰੋਬੋਟ ਮਨੁੱਖ ਦੀ ਜਾਨ ਲੈ ਲੈਂਦੇ ਹਨ। ਪਰ ਇਸ ਘਟਨਾ ਨੂੰ ਅਸਲ ਜ਼ਿੰਦਗੀ ਵਿਚ ਦੇਖਿਆ ਗਿਆ ਹੈ, ਜੀ ਹਾਂ, ਦੱਖਣੀ ਕੋਰੀਆ ‘ਚ ਇਕ ਰੋਬੋਟ ਨੇ ਇਕ ਇਨਸਾਨ ਨੂੰ ਇਹ ਸੋਚ ਕੇ ਮਾਰ ਦਿੱਤਾ ਕਿ ਉਹ ਇਕ ਡੱਬਾ ਹੈ। ਦਰਅਸਲ, ਰੋਬੋਟ ਮਸ਼ੀਨ ਇਹ ਸਮਝਣ ਵਿੱਚ ਅਸਫਲ ਰਹੀ ਕਿ ਇਹ ਮਨੁੱਖ ਸੀ ਜਾਂ ਇੱਕ ਡੱਬਾ।
ਰੋਬੋਟਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਮਦਦ ਨਾਲ ਕੋਈ ਵੀ ਕੰਮ ਕਰਨ ਲਈ ਬਣਾਇਆ ਗਿਆ ਹੈ ਪਰ ਕਈ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨਾਂ ਇਹ ਸਮਝਣ ਵਿੱਚ ਅਸਫਲ ਹੋ ਜਾਂਦੀਆਂ ਹਨ ਕਿ ਸਾਹਮਣੇ ਦਿਖਾਈ ਦੇਣ ਵਾਲੀ ਚੀਜ਼ ਕੀ ਹੈ? ਰੋਬੋਟਾਂ ਦੇ ਖਤਰਿਆਂ ਤੋਂ ਬਚਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ। ਨਾਲ ਹੀ ਮਸ਼ੀਨ ਦੇ ਆਟੋਮੇਸ਼ਨ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਜਾ ਰਹੀ ਹੈ।
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਤੁਹਾਨੂੰ ਦੱਸ ਦਈਏ ਕਿ 40 ਸਾਲਾ ਵਿਅਕਤੀ ਰੋਬੋਟਿਕਸ ਕੰਪਨੀ ਦਾ ਕਰਮਚਾਰੀ ਸੀ, ਜੋ ਬੀਤੀ ਮੰਗਲਵਾਰ ਰਾਤ ਰੋਬੋਟ ਦੇ ਸੈਂਸਰਾਂ ਦੀ ਜਾਂਚ ਕਰ ਰਿਹਾ ਸੀ। ਪਰ ਉਸ ਸਮੇਂ ਰੋਬੋਟ ਨੇ ਉਸਨੂੰ ਇੱਕ ਡੱਬਾ ਸਮਝ ਲਿਆ ਅਤੇ ਇਸ ਨੂੰ ਬਾਂਹ ਤੋਂ ਫੜ ਕੇ ਜ਼ੋਰ ਨਾਲ ਧੱਕ ਦਿੱਤਾ, ਜਿਸ ਕਾਰਨ ਵਿਅਕਤੀ ਦਾ ਚਿਹਰਾ ਅਤੇ ਛਾਤੀ ਬੁਰੀ ਤਰ੍ਹਾਂ ਕੁਚਲਿਆ ਗਿਆ। ਪੁਲਿਸ ਮੁਤਾਬਕ ਅਜਿਹਾ ਰੋਬੋਟ ‘ਚ ਖਰਾਬੀ ਕਾਰਨ ਹੋਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।