ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋ ਮਗਰੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਉੱਪਰ ਇਲਜ਼ਾਮ ਲਗਾਉਦੇ ਹੋਏ ਕਿਹਾ ਹੈ ਕਿ ਪੰਜਾਬ ਨੂੰ ਪਾਕਿਸਤਾਨ ਤੇ ਚੀਨ ਤੋਂ ਖਤਰਾ ਨਹੀ ਹੈ, ਪੰਜਾਬ ਨੂੰ ਤਾ ਸਿਰਫ ਕੈਪਟਨ ਦੀ ਗੱਦਾਰੀ ਤੋਂ ਖ਼ਤਰਾ ਹੈ।
ਰੰਧਾਵਾ ਨੇ ਕਿਹਾ ਕਿ ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਕਾਂਗਰਸ ਪਾਰਟੀ ਦੀ ਪਿੱਠ ਦੇ ਪਿੱਛੇ ਛੁਰਾ ਮਾਰਨ ਵਾਲਾ ਕੰਮ ਹੈ।ਉਹਨਾ ਨੇ ਇਹ ਵੀ ਕਿਹਾ ਕਿ ਕੈਪਟਨ ਮੌਕਾਪ੍ਰਸਤ ਲੀਡਰ ਹਨ।ਤੇ ਉਹ ਸਿਰਫ ਤੇ ਸਿਰਫ ਆਪਣੇ ਹੀ ਬਾਰੇ ਸੋਚਦੇ ਹਨ। ਉਹਨਾ ਦੇ ਕਿਸੇ ਵੇਲੇ ਅੱਤਵਾਦੀਆਂ ਨਾਲ ਵੀ ਸੰਬੰਧ ਸਨ। ਤੇ ਹੁਣ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਰਹੇ ਹਨ ਤੇ ਕਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੂੰ ਵੀ ਮਿਲ ਰਹੇ ਹਨ। ਪਰ ਉਨ੍ਹਾਂ ਨੇ ਪਹਿਲਾਂ ਤਿੰਨ ਸਾਲ ਅਜਿਹੀਆਂ ਮੀਟਿੰਗਾਂ ਕਿਉਂ ਨਹੀਂ ਕੀਤੀਆਂ? ਉਹਨਾ ਨੇ ਨਾਲ ਹੀ ਇਹ ਵੀ ਕਿਹਾ ਕਿ ਸਰਹੱਦ ਤੇ ਬੀਐਸਐਫ ਦੇ ਅਧਿਕਾਰ ਖੇਤਰ ‘ਚ ਵਾਧਾ ਵੀ ਕੈਪਟਨ ਦੀ ਹੀ ਦੇਣ ਹੈ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੈਪਟਨ ਸੁਰੱਖਿਆ ਏਜੰਸੀਆਂ ਦੇ ਮਨੋਬਲ ਦੇ ਨਾਂ ਦਾ ਸਹਾਰਾ ਲੈ ਕੇ ਪੰਜਾਬੀਆਂ ਦਾ ਮਨੋਬਲ ਡੇਗ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਪਾਕਿਸਤਾਨ ਵਾਲੇ ਪਾਸਿਓਂ ਪੰਜਾਬ ਨੂੰ ਇੰਨਾ ਜਿਆਦਾ ਹੀ ਖਤਰਾ ਹੈ ਤਾਂ ਕੈਪਟਨ ਨੇ ਚਾਰ ਸਾਲ ਅਰੂਸਾ ਆਲਮ ਨੂੰ ਆਪਣੇ ਘਰ ਕਿਉਂ ਰੱਖਿਆ।