ਕਈ ਲੋਕ ਦੰਦਾਂ ਦੇ ਪੀਲੇ ਹੋਣ ਕਾਰਨ ਪ੍ਰੇਸ਼ਾਨ ਰਹਿੰਦੇ ਹਨ। ਇਸ ਕਾਰਨ ਉਹ ਖੁੱਲ੍ਹ ਕੇ ਹੱਸ ਵੀ ਨਹੀਂ ਸਕਦੇ, ਨਾਲ ਹੀ ਉਨ੍ਹਾਂ ਦੇ ਚਿਹਰੇ ਦੀ ਖ਼ੂਬਸੂਰਤੀ ਵੀ ਘੱਟ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਆਸਾਨ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਕੁਝ ਹੀ ਦਿਨਾਂ ’ਚ ਆਪਣੇ ਪੀਲੇ ਦੰਦਾਂ ਤੋਂ ਛੁਟਕਾਰਾ ਪਾ ਸਕਦੇ ਹੋ–
ਨਿੰਬੂ ਦੇ ਛਿਲਕੇ
ਨਿੰਬੂ ਦੇ ਛਿਲਕੇ ਵੀ ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ’ਚ ਮਦਦਗਾਰ ਹੁੰਦੇ ਹਨ। ਖਾਣਾ ਖਾਣ ਤੋਂ ਬਾਅਦ ਨਿੰਬੂ ਦੇ ਛਿਲਕੇ ਨਾਲ ਦੰਦ ਸਾਫ਼ ਕਰੋ। ਇਸ ਨਾਲ ਤੁਹਾਡੇ ਦੰਦਾਂ ਦਾ ਪੀਲਾਪਨ ਜਲਦੀ ਦੂਰ ਹੋ ਜਾਵੇਗਾ।
ਬੇਕਿੰਗ ਸੋਡਾ
ਤੁਸੀਂ ਦੰਦਾਂ ਨੂੰ ਸਫ਼ੈਦ ਕਰਨ ਲਈ ਬੇਕਿੰਗ ਸੋਡਾ ਵੀ ਵਰਤ ਸਕਦੇ ਹੋ। ਇਸ ਨੂੰ ਆਪਣੇ ਦੰਦਾਂ ’ਤੇ ਲਗਾਓ ਤੇ ਕੁਝ ਦੇਰ ਲਈ ਛੱਡ ਦਿਓ। 2 ਤੋਂ 4 ਮਿੰਟਾਂ ਬਾਅਦ ਟੂਥਪੇਸਟ ਤੇ ਬੁਰਸ਼ ਦੀ ਮਦਦ ਨਾਲ ਆਪਣੇ ਦੰਦਾਂ ਨੂੰ ਸਾਫ਼ ਕਰੋ।
ਸਟ੍ਰਾਬੇਰੀ
ਸਟ੍ਰਾਬੇਰੀ ’ਚ ਪਾਇਆ ਜਾਣ ਵਾਲਾ ਮੈਲਿਕ ਐਸਿਡ ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ’ਚ ਕਾਰਗਰ ਮੰਨਿਆ ਜਾਂਦਾ ਹੈ। ਸਟ੍ਰਾਬੇਰੀ ਨੂੰ ਚੰਗੀ ਤਰ੍ਹਾਂ ਮੈਸ਼ ਕਰੋ ਤੇ ਇਸ ਨੂੰ ਦੰਦਾਂ ’ਤੇ ਲਗਾਓ। ਇਸ ਨਾਲ ਤੁਹਾਡੇ ਦੰਦਾਂ ਦਾ ਪੀਲਾਪਨ ਜਲਦੀ ਦੂਰ ਹੋ ਜਾਵੇਗਾ।
ਸਰ੍ਹੋਂ ਦਾ ਤੇਲ ਤੇ ਲੂਣ
ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਤੁਸੀਂ ਸਰ੍ਹੋਂ ਦੇ ਤੇਲ ਦੀ ਮਦਦ ਲੈ ਸਕਦੇ ਹੋ। ਇਸ ਦੇ ਲਈ ਸਰ੍ਹੋਂ ਦੇ ਤੇਲ ’ਚ ਲੂਣ ਮਿਲਾ ਕੇ ਰੋਜ਼ਾਨਾ ਇਸ ਨਾਲ ਬੁਰਸ਼ ਕਰੋ। ਇਸ ਨਾਲ ਤੁਹਾਡੇ ਦੰਦਾਂ ਦਾ ਪੀਲਾਪਨ ਜਲਦੀ ਦੂਰ ਹੋ ਜਾਵੇਗਾ।
ਨਿੰਮ ਦਾ ਪਾਊਡਰ
ਨਿੰਮ ਦਾ ਪਾਊਡਰ ਦੰਦਾਂ ਦਾ ਪੀਲਾਪਨ ਦੂਰ ਕਰਨ ਲਈ ਵੀ ਬਹੁਤ ਕਾਰਗਰ ਹੈ। ਜੇਕਰ ਤੁਸੀਂ ਰੋਜ਼ਾਨਾ ਨਿੰਮ ਦੇ ਪਾਊਡਰ ਨਾਲ ਬੁਰਸ਼ ਕਰਦੇ ਹੋ ਤਾਂ ਕੁਝ ਹੀ ਦਿਨਾਂ ’ਚ ਤੁਹਾਡੇ ਦੰਦ ਚਿੱਟੇ ਹੋਣੇ ਸ਼ੁਰੂ ਹੋ ਜਾਣਗੇ।