ਚੁਕੰਦਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਕਈ ਵਿਟਾਮਿਨ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਚੁਕੰਦਰ ਵਿੱਚ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਸਫੋਰਸ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦੀ ਵਰਤੋਂ ਨਾਲ ਇਮਿਊਨਿਟੀ ਤਾਂ ਵਧਦੀ ਹੀ ਹੈ, ਨਾਲ ਹੀ ਇਹ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਚੁਕੰਦਰ ਦੇ ਕੀ ਫਾਇਦੇ ਹਨ:
ਲੀਵਰ ਦੀਆਂ ਸਮੱਸਿਵਾਆਂ ਲਈ ਫਾਇਦੇਮੰਦ
ਗ਼ਲਤ ਖਾਣ ਪੀਣ ਅਤੇ ਵਧੇਰੇ ਜੰਕ ਫੂਡ ਦਾ ਸੇਵਨ ਕਰਨ ਕਾਰਨ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਵਧ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਸਿਹਤ ਸਮੱਸਿਆ ਲੀਵਰ ਨਾਲ ਸਬੰਧਤ ਹੈ। ਲੋਕ ਲੀਵਰ ਦੀ ਸਮੱਸਿਆ ਤੋਂ ਬਚਣ ਲਈ ਦਵਾਈਆਂ, ਇੰਜੈਕਸ਼ਨ ਤੇ ਹੈਲਦੀ ਚੀਜ਼ਾਂ ਦੀ ਵਰਤੋਂ ਕਰਦੇ ਹਨ ਪਰ ਤੁਸੀਂ ਸਿਰਫ ਇਕ ਚੁਕੰਦਰ ਦੀ ਵਰਤੋਂ ਨਾਲ ਲੀਵਰ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਚੁਕੰਦਰ ਖਾਣ ਨਾਲ ਲਿਵਰ ਦੇ ਨਾਲ-ਨਾਲ ਸਰੀਰ ਦੇ ਕਈ ਅੰਗਾਂ ਨੂੰ ਲਾਭ ਹੁੰਦਾ ਹੈ।
ਖ਼ੂਨ ਦੀ ਕਮੀ ਕਰੇ ਦੂਰ
ਚੁਕੰਦਰ ਵਿਚ ਆਇਰਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਜੋ ਸਰੀਰ ‘ਚ ਖ਼ੂਨ ਵਧਾਉਣ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਅਨੀਮੀਆ ਦੀ ਸਮੱਸਿਆ ਹੈ ਤਾਂ ਤੁਸੀਂ ਚੁਕੰਦਰ ਨੂੰ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।
ਪਾਚਨ ਸ਼ਕਤੀ ‘ਚ ਸੁਧਾਰ
ਚੁਕੰਦਰ ‘ਚ ਫਾਈਬਰ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਜੇਕਰ ਤੁਹਾਨੂੰ ਕਬਜ਼ ਜਾਂ ਗੈਸ ਦੀ ਸਮੱਸਿਆ ਹੈ ਤਾਂ ਤੁਸੀਂ ਚੁਕੰਦਰ ਦਾ ਰਸ ਨਿਯਮਿਤ ਰੂਪ ਨਾਲ ਪੀ ਸਕਦੇ ਹੋ। ਇਹ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ।
ਐਨਰਜੀ ਲੈਵਲ ਵਧਾਉਣ ‘ਚ ਮਦਦਗਾਰ
ਚੁਕੰਦਰ ਵਿੱਚ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ। ਜਿਸ ਨਾਲ ਸਰੀਰ ਦਾ ਐਨਰਜੀ ਲੈਵਲ ਵਧਦਾ ਹੈ। ਇਸ ਦੇ ਲਈ ਚੁਕੰਦਰ ਨੂੰ ਧੋ ਕੇ ਉਸ ਦੇ ਟੁਕੜੇ ਕਰ ਲਓ ਅਤੇ ਇਸ ਨੂੰ ਪਾਣੀ ‘ਚ ਉਬਾਲੋ, ਛਾਨ ਕੇ ਇਸ ਪਾਣੀ ਦਾ ਸੇਵਨ ਕਰੋ।
ਚਮੜੀ ਲਈ ਫਾਇਦੇਮੰਦ
ਚੁਕੰਦਰ ਵਿਚ ਮੌਜੂਦ ਫੋਲੇਟ ਅਤੇ ਫਾਈਬਰ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਇਸ ਦੇ ਲਈ ਤੁਸੀਂ ਚੁਕੰਦਰ ਦਾ ਰਸ ਚਿਹਰੇ ‘ਤੇ ਲਗਾ ਸਕਦੇ ਹੋ। ਇਹ ਮੁਹਾਸੇ ਦੂਰ ਕਰਨ ਵਿਚ ਮਦਦ ਕਰਦਾ ਹੈ।
ਯਾਦਦਾਸ਼ਤ ਵਧਾਉਣ ‘ਚ ਮਦਦਗਾਰ
ਚੁਕੰਦਰ ਨੂੰ ਯਾਦ ਸ਼ਕਤੀ ਵਧਾਉਣ ਵਿਚ ਮਦਦਗਾਰ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਕੋਲੀਨ ਯਾਦਦਾਸ਼ਤ ਵਧਾਉਣ ‘ਚ ਮਦਦ ਕਰਦਾ ਹੈ। ਜੇਕਰ ਤੁਸੀਂ ਆਪਣਾ ਦਿਮਾਗ਼ ਤੇਜ਼ ਕਰਨਾ ਚਾਹੁੰਦੇ ਹੋ ਤਾਂ ਚੁਕੰਦਰ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ।
ਦਿਲ ਰੱਖੇ ਸਿਹਤਮੰਦ
ਚੁਕੰਦਰ ਵਿਚ ਮੌਜੂਦ ਨਾਈਟ੍ਰੇਟ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ ਅਤੇ ਇਸ ਵਿਚ ਮੌਜੂਦ ਬਿਊਟੇਨ ਖੂਨ ਦੇ ਥੱਕੇ ਬਣਨ ਤੋਂ ਰੋਕਦਾ ਹੈ। ਇਸ ਤਰ੍ਹਾਂ ਚੁਕੰਦਰ ਦਿਲ ਨਾਲ ਜੁੜੀਆਂ ਬਿਮਾਰੀਆਂ ਲਈ ਮਦਦਗਾਰ ਸਾਬਤ ਹੋ ਸਕਦਾ ਹੈ।