ਪਾਬੰਦੀਸ਼ੁਦਾ ਤਹਿਰੀਕ-ਏ-ਪਾਕਿਸਤਾਨ ਦਾ ਸੀਨੀਅਰ ਨੇਤਾ ਖਾਲਿਦ ਬਤਲੀ ਉਰਫ ਮੁਹੰਮਦ ਖੁਰਾਸਾਨੀ ਅਫਗਾਨਿਸਤਾਨ ਦੇ ਪੱਛਮੀ ਸੂਬੇ ਨੰਗਰਹਾਰ ਵਿੱਚ ਮਾਰਿਆ ਗਿਆ ਹੈ। ਇਹ ਜਾਣਕਾਰੀ ਪਾਕਿਸਤਾਨੀ ਅਖ਼ਬਾਰ ਡਾਨ ਨੇ ਆਪਣੀ ਰਿਪੋਰਟ ‘ਚ ਦਿੱਤੀ। ਅਖਬਾਰ ਅਨੁਸਾਰ ਪਾਕਿਸਤਾਨ ਦੇ ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਖੁਰਾਸਾਨੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਡਾਨ ਅਖ਼ਬਾਰ ਨੇ ਕਿਹਾ ਕਿ ਅਧਿਕਾਰੀ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਖੁਰਾਸਾਨੀ ਕਿਨ੍ਹਾਂ ਹਾਲਾਤਾਂ ‘ਚ ਮਾਰਿਆ ਗਿਆ। ਅਧਿਕਾਰਤ ਬਲਤੀ ਉਰਫ ਖੁਰਾਸਾਨੀ ਟੀਟੀਪੀ ਦਾ ਬੁਲਾਰਾ ਸੀ ਤੇ ਪਾਕਿਸਤਾਨ ‘ਚ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਤੇ ਕਈ ਹਮਲੇ ਕਰਨ ਵਿੱਚ ਸ਼ਾਮਲ ਸੀ। ਅਧਿਕਾਰੀ ਨੇ ਕਿਹਾ ਕਿ ਅਫਗਾਨਿਸਤਾਨ ‘ਚ ਤਾਲਿਬਾਨ ਦੇ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਬਲਤੀ ਅਕਸਰ ਕਾਬੁਲ ਜਾਂਦਾ ਰਿਹਾ ਸੀ। ਬਲਤੀ ਟੀਟੀਪੀ ਦੇ ਵੱਖ-ਵੱਖ ਧੜਿਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਟੀਟੀਪੀ ਮੁਖੀ ਮੁਫਤੀ ਨੂਰ ਵਲੀ ਮਹਿਸੂਦ ਨਾਲ ਮਿਲ ਕੇ ਪਾਕਿਸਤਾਨ ‘ਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਸੀ। ਪਰ ਅਫਗਾਨ ਸਰਕਾਰ ਦੇ ਬੁਲਾਰੇ ਨੇ ਟੀਟੀਪੀ ਦੇ ਸੀਨੀਅਰ ਮੈਂਬਰ ਦੀ ਹੱਤਿਆ ਤੋਂ ਮਨ੍ਹਾਂ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਦੇਸ਼ ‘ਚ ਇਸ ਤਰ੍ਹਾ ਦੀ ਕੋਈ ਘਟਨਾ ਨਹੀਂ ਵਾਪਰੀ ਹੈ।