ਆਂਵਲਾ ਸਾਡੀ ਸਿਹਤ ਲਈ ਵਰਦਾਨ ਬਣ ਸਕਦਾ ਹੈ ਜੇ ਅਸੀਂ ਇਸ ਦਾ ਇਸਤੇਮਾਲ ਸਹੀ ਤਰੀਕੇ ਨਾਲ ਕਰੀਏ , ਆਂਵਲੇ ਦੇ ਤੇਲ ਤੋਂ ਲੈ ਕੇ ਆਂਵਲਾ ਮੁਰੱਬੇ ਚ ਅਚਾਰ ਚ ਹਰ ਜਗ੍ਹਾ ਇਸਤੇਮਾਲ ਹੁੰਦਾ ਹੈ , ਆਂਵਲਾ ਵੀਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ,ਇਸ ਦੇ ਵਿਚ ਕੈਲਸ਼ਿਅਮ , ਆਯਰਨ , ਫਾਈਬਰ ਅਤੇ ਕਾਰਬੋਹਾਈਡਰੇਟ ਵੀ ਜ਼ਿਆਦਾ ਮਾਤਰਾ ਚ ਮੌਜੂਦ ਹੁੰਦੇ ਹਨ ।
ਆਓ ਜਾਣਦੇ ਹਾਂ ਇਸ ਦੇ ਕੁੱਝ ਫਾਇਦਿਆਂ ਬਾਰੇ:
ਵਾਲਾਂ ਅਤੇ ਸਕਿਨ ਲਈ ਫਾਇਦੇਮੰਦ
ਆਂਵਲਾ ਵਾਲਾਂ ਅਤੇ ਸਕਿਨ ਦੋਨਾਂ ਲਈ ਹੀ ਬਹੁਤ ਫਾਇਦੇਮੰਦ ਹੈ , ਇਸ ਦਾ ਇਸ਼ਤੇਮਾਲ ਰੇਗੁਲਰਲੀ ਖਾਣ ਪੀਣ ਦੇ ਵਿੱਚ ਕਰਨ ਨਾਲ ਸਿਹਤ ਦੇ ਬਹੁਤ ਫਾਇਦਾ ਨਾਲ ਜੁੜਿਆ ਜਾ ਸਕਦਾ ਹੈ , ਇਸ ਦੇ ਇਸਤੇਮਾਲ ਨਾਲ ਵਾਲਾਂ ਨੂੰ ਤਾ ਫਾਇਦਾ ਹੁੰਦਾ ਹੀ ਹੈ , ਇਸ ਦਾ ਸੇਵਨ ਕਰਨ ਨਾਲ ਅਨੀਮੀਆ ਦਾ ਖ਼ਤਰਾ ਵੀ ਘਟਦਾ ਹੈ ।
ਵਜ਼ਨ ਘੱਟ ਕਰੇ
ਆਂਵਲਾ ਸ਼ਰੀਰ ਦੇ ਵਿੱਚ ਮੌਜੂਦ ਗੰਦਗੀ ਨੂੰ ਸਾਫ ਕਰਦਾ ਹੈ ਅਤੇ ਇਸ ਦਾ ਰੋਜਾਨਾ ਇਸਤੇਮਾਲ ਖੂਨ ਨੂੰ ਅਤੇ ਸ਼ਰੀਰ ਨੂੰ ਸਾਫ ਰੱਖਦਾ ਹੈ , ਜਿਸ ਨਾਲ ਵਜ਼ਨ ਘੱਟ ਕਰਨ ਦੇ ਵਿੱਚ ਸਹਾਇਤਾ ਮਿਲਦੀ ਹੈ ।
ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ
ਆਂਵਲੇ ਦੇ ਵਿੱਚ ਮੌਜੂਦ ਐਂਟੀਓਕਸੀਡੇੰਟ ਰੈਟੀਨਾ ਦੇ ਲਈ ਕਾਫੀ ਫਾਇਦੇ ਵਾਲਾ ਹੁੰਦਾ ਹੈ , ਇਹ ਵਿਟਾਮਿਨ ਸੀ ਦਾ ਬਹੁਤ ਵੱਡਾ ਸਰੋਤ ਹੈ , ਇਹ ਅੱਖਾਂ ਦੇ ਵਿੱਚ ਹੋਣ ਵਾਲੀ ਜਲਣ ਨੂੰ ਘੱਟ ਕਰਦਾ ਹੈ , ਜਿਸ ਨਾਲ ਅੱਖਾਂ ਦੀ ਰੋਸ਼ਨੀ ਜ਼ਿਆਦਾ ਹੁੰਦੀ ਹੈ ।
ਕੈਂਸਰ ਦਾ ਬਚਾਵ
ਆਂਵਲੇ ਦੇ ਵਿੱਚ ਐਂਟੀਆਕਸੀਡੈਂਟ ਤਾਂ ਹੁੰਦਾ ਹੀ ਹੈ ਨਾਲ ਹੀ ਇਸ ਦੇ ਵਿੱਚ ਐਂਟੀ ਕੈਂਸਰ ਗਨ ਵੀ ਪਾਇਆ ਜਾਂਦਾ ਹੈ , ਜੋ ਕੇ ਕੈਂਸਰ ਕੋਸ਼ਿਕਾਵਾਂ ਦੇ ਵਿਕਾਸ ਨੂੰ ਰੋਕਦਾ ਹੈ , ਇਹ ਕੈਂਸਰ ਦੀ ਰੋਕ ਲਈ ਫਾਇਦੇਮੰਦ ਹੈ ।