ਕੈਨੇਡਾ ਰੈਵਨਿਊ ਏਜੰਸੀ ਅਗਲੇ ਸਾਲ ਇੱਕ ਨਵਾਂ ਆਟੋਮੈਟਿਕ ਸਿਸਟਮ ਸ਼ੁਰੂ ਕਰੇਗੀ। ਟੈਕਸ ਨਾ ਭਰਨ ਕਾਰਨ ਬੈਨਿਫ਼ਿਟਸ ਤੋਂ ਵਾਂਝੇ ਰਹਿ ਜਾਣ ਵਾਲੇ ਹਾਸ਼ੀਆਗਤ ਕੈਨੇਡੀਅਨਜ਼ ਦੀ ਮਦਦ ਲਈ ਇਹ ਨਵਾਂ ਆਟੋਮੈਟਿਕ ਸਿਸਟਮ ਸ਼ੁਰੂ ਕੀਤਾ ਜਾਵੇਗਾ। ਫੈਡਰਲ ਬਜਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਰੈਵਨਿਊ ਏਜੰਸੀ ਸੇਵਾ ਦਾ ਵਿਸਤਾਰ ਕਰਨ ਲਈ 2024 ਵਿੱਚ ਇੱਕ ਯੋਜਨਾ ਪੇਸ਼ ਕਰੇਗੀ।
ਆਟੋਮੈਟਿਕ ਟੈਕਸ ਭੁਗਤਾਨ ਸਿਸਟਮ ਦਾ ਪਹਿਲੀ ਵਾਰੀ 2020 ਦੀ ਥ੍ਰੋਨ ਸਪੀਚ ਵਿਚ ਵਾਅਦਾ ਕੀਤਾ ਗਿਆ ਸੀ ਜੋ ਰਹਿਣ-ਸਹਿਣ ਦੀ ਲਾਗਤ ਵਿਚ ਕੈਨੇਡੀਅਨਜ਼ ਦੀ ਮਦਦ ਕਰਨ ਲਈ ਲਿਬਰਲ ਸਰਕਾਰ ਦੇ ਕਈ ਬਜਟ ਉਪਾਵਾਂ ਵਿਚੋਂ ਇੱਕ ਹੈ। ਮਾਹਰ ਲੋਕ ਆਟੋਮੈਟਿਕ ਟੈਕਸ ਭੁਗਤਾਨ ਦੀ ਹਿਮਾਇਤ ਕਰ ਚੁੱਕੇ ਹਨ। ਉਨ੍ਹਾਂ ਦਾ ਵੀ ਇਹੋ ਤਰਕ ਹੈ ਕਿ ਹਾਸ਼ੀਆਗਤ ਕੈਨੇਡੀਅਨਜ਼ ਬੈਨਿਫ਼ਿਟਸ ਤੋਂ ਸੱਖਣੇ ਰਹਿ ਜਾਂਦੇ ਹਨ। ਫ਼ੈਡਰਲ ਸਰਕਾਰ ਆਮਦਨ ਦੇ ਹਿਸਾਬ ਨਾਲ ਲੋਕਾਂ ਨੂੰ ਬੈਨਿਫ਼ਿਟ ਦੇਣ ਲਈ ਕੈਨੇਡਾ ਰੈਵਨਿਊ ਏਜੰਸੀ ‘ਤੇ ਨਿਰਭਰਤਾ ਵਧਾ ਰਹੀ ਹੈ।