ਜੇ ਤੁਹਾਨੂੰ ਲੱਗਦਾ ਹੈ ਕਿ ਕਾਰਲ ਮਾਰਕਸ ਨੇ ਤੁਹਾਡੇ ਲਈ ਕੁਝ ਨਹੀਂ ਕੀਤਾ ਤਾਂ ਤੁਹਾਨੂੰ ਆਪਣੀ ਸੋਚ ‘ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। 20 ਵੀਂ ਸਦੀ ਦੇ ਇਤਿਹਾਸ ਦੇ ਜਾਣਕਾਰਾਂ ਨੂੰ ਪਤਾ ਹੈ ਕਿ ਮਾਰਕਸਵਾਦ ਦੀ ਇਨਕਲਾਬੀ ਸਿਆਸਤ ਦਾ ਬਦਲ ਦੇਣਾ ਕੋਈ ਸੌਖਾ ਕੰਮ ਨਹੀਂ ਹੈ। ਉਨ੍ਹਾਂ ਦੇ ਸਿਧਾਂਤਾਂ ਨੂੰ ਟੋਟਲਟੇਰੀਅਨਵਾਦ, ਆਜ਼ਾਦੀ ਦੀ ਕਮੀ ਅਤੇ ਕਤਲੇਆਮ ਨਾਲ ਜੋੜ ਦਿੱਤਾ ਗਿਆ। ਉਸ ਮਗਰੋਂ ਇਹ ਹੈਰਾਨੀਜਨਕ ਨਹੀਂ ਹੈ ਕਿ ਉਨ੍ਹਾਂ ਦੇ ਨਾਂ ‘ਤੇ ਦੁਨੀਆਂ ਧੜਿਆਂ ‘ਚ ਵੰਡੀ ਜਾਂਦੀ ਹੈ। ਇਸ ਦੇ ਬਾਵਜੂਦ ਕਾਰਲ ਮਾਰਕਸ ਦਾ ਇੱਕ ਨੇਕ ਇਨਸਾਨ ਵਾਲਾ ਅਕਸ ਵੀ ਹੈ, ਜਿਸ ਨੇ ਦੁਨੀਆਂ ਦੀ ਬਿਹਤਰੀ ਵਿੱਚ ਅਹਿਮ ਦੇਣ ਦਿੱਤੀ ਹੈ।
ਕਾਰਲ ਮਾਰਕਸ ਦੇ ਇਨਕਲਾਬੀ ਵਿਚਾਰ:-
* ਬੱਚੇ ਕੰਮ ‘ਤੇ ਨਹੀਂ, ਸਗੋਂ ਸਕੂਲ ਜਾਣ
* ਤੁਹਾਡੇ ਕੋਲ ਵਿਹਲਾ ਸਮਾਂ ਤੇ ਉਸਨੂੰ ਬਿਤਾਉਣ ਦਾ ਹੱਕ ਹੋਵੇ
- ਕੀ ਤੁਹਾਨੂੰ ਹੁਣ ਦਿਨ ਦੇ 24 ਘੰਟੇ ਅਤੇ ਸੱਤੇ ਦਿਨ ਕੰਮ ਨਾ ਕਰਨਾ ਵਧੀਆ ਲੱਗਦਾ ਹੈ?
- ਖਾਣੇ ਦੀ ਛੁੱਟੀ ਬਾਰੇ ਕੀ ਖਿਆਲ ਹੈ?
- ਕੀ ਤੁਸੀਂ ਸੇਵਾ ਮੁਕਤ ਹੋ ਕੇ ਬੁਢਾਪੇ ਵਿੱਚ ਪੈਨਸ਼ਨ ਵੀ ਲੈਣੀ ਚਾਹੁੰਦੇ ਹੋ?
ਜੇ ਇਨ੍ਹਾਂ ਵਿੱਚੋਂ ਕਿਸੇ ਵੀ ਸਵਾਲ ਦਾ ਜਵਾਬ ਹਾਂ ਵਿੱਚ ਹੈ ਤਾਂ ਤੁਸੀ ਕਾਰਲ ਮਾਰਕਸ ਦਾ ਸ਼ੁਕਰੀਆ ਕਰ ਸਕਦੇ ਹੋ। ਮਾਰਕਸ ਨੇ ਲਿਖਿਆ ਕਿ ਕਿਵੇਂ ਇੱਕ ਪੂੰਜੀਵਾਦੀ ਸਮਾਜ ਵਿੱਚ ਬਹੁਤੇ ਲੋਕਾਂ ਨੂੰ ਜਿਉਂਣ ਲਈ ਪੈਸੇ ਦੇ ਬਦਲੇ ਆਪਣੀ ਮਜ਼ਦੂਰੀ ਵੇਚਣੀ ਪੈਂਦੀ ਹੈ। ਅਕਸਰ ਇਹ ਇੱਕ ਗੈਰ-ਬਰਾਬਰੀ ਵਾਲਾ ਵਟਾਂਦਰਾ ਹੁੰਦਾ ਸੀ। ਜਿਸ ਕਰਕੇ ਮਾਰਕਸ ਮੁਤਾਬਕ ਵਿਅਕਤੀ ਦਾ ਸ਼ੋਸ਼ਣ ਅਤੇ ਇਕੱਲਾਪਣ ਹੁੰਦਾ ਸੀ। ਜਿਸ ਕਰਕੇ ਵਿਅਕਤੀ ਨੂੰ ਲੱਗਦਾ ਸੀ ਕਿ ਉਹ ਆਪਣੀ ਬੁਨਿਆਦੀ ਇਨਸਾਨੀਅਤ ਨਾਲੋਂ ਟੁੱਟ ਗਏ ਹਨ। ਮਾਰਕਸ ਆਪਣੇ ਕਾਮੇ ਸਾਥੀਆਂ ਲਈ ਹੋਰ ਹੱਕ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਅਸੀਂ ਸਾਰੇ ਆਜ਼ਾਦ, ਰਚਨਾਤਮਿਕ ਅਤੇ ਸਭ ਤੋਂ ਉੱਪਰ ਆਪਣੇ ਸਮੇਂ ਦੇ ਆਪ ਸਵਾਮੀ ਹੋਣ।
ਸਾਵੇਜ ਦਾ ਕਹਿਣਾ ਹੈ, “ਬੁਨਿਆਦੀ ਤੌਰ ਤੇ ਮਾਰਕਸ ਦਾ ਕਹਿਣਾ ਹੈ ਕਿ ਸਾਨੂੰ ਨਿਕੰਮੀ ਜਿੰਦਗੀ ਨਹੀਂ ਜਿਉਂਣੀ ਚਾਹੀਦੀ। ਅਜਿਹੀ ਜ਼ਿੰਦਗੀ ਜਿੱਥੇ ਸਾਡੇ ਕੋਲ ਕੁਝ ਨਾ ਖ਼ੁਦਮੁਖ਼ਤਿਆਰੀ ਹੋਵੇ। ਅਜਿਹੀ ਜ਼ਿੰਦਗੀ ਜਿੱਥੇ ਅਸੀਂ ਫੈਸਲਾ ਕਰੀਏ ਕਿ ਅਸੀਂ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ। ਅੱਜ ਕੱਲ ਇਹ ਇੱਕ ਅਜਿਹਾ ਆਦਰਸ਼ ਹੈ ਜਿਸ ਨਾਲ ਬਹੁਤ ਸਾਰੇ ਸਹਿਮਤ ਹਨ।”
* ਤੁਸੀਂ ਆਪਣੇ ਕੰਮ ਤੋਂ ਖੁਸ਼ ਹੋਵੋ
ਜੇ ਲੋਕ ਆਪਣੀਆਂ ਤਿਆਰ ਕੀਤੀਆਂ ਵਸਤਾਂ ਵਿੱਚੋਂ ਆਪਣੇ-ਆਪ ਨੂੰ ਦੇਖ ਸਕਣ” ਤਾਂ ਕੰਮ ਤੁਹਾਡੀ ਪ੍ਰਸੰਨਤਾ ਦਾ ਇੱਕ ਵਧੀਆ ਸੋਮਾ ਹੋ ਸਕਦਾ ਹੈ। ਕੰਮ ਸਾਨੂੰ ਰਚਨਾਤਮਿਕ ਅਤੇ ਸਾਡੇ ਬਾਰੇ ਜੋ ਵੀ ਬਿਹਤਰ ਹੈ- ਉਹ ਭਾਵੇਂ ਸਾਡੀ ਇਨਸਾਨੀਅਤ ਹੋਵੇ, ਸਾਡੀ ਬੁੱਧੀ ਹੋਵੇ ਤੇ ਭਾਵੇਂ ਸਾਡੇ ਕੌਸ਼ਲ ਹੋਣ, ਨੂੰ ਸਾਹਮਣੇ ਲਿਆਉਣ ਦਾ ਮੌਕਾ ਦੇਵੇ।
ਇਸ ਦੇ ਉਲਟ ਜੇ ਤੁਹਾਡਾ ਕੰਮ ਨੀਰਸ ਹੈ ਜੋ ਤੁਹਾਡੀ ਸਮਝ ਨੂੰ ਉਤੇਜਿਤ ਨਹੀਂ ਕਰਦਾ ਤਾਂ ਅੰਤ ਵਿੱਚ ਤੁਸੀਂ ਨਿਰਾਸ਼ ਅਤੇ ਤਣਾਅ ਅਤੇ ਇਸ ਤੋਂ ਵੀ ਅਗਾਂਹ ਅਲੱਗ-ਥਲੱਗ ਵੀ ਮਹਿਸੂਸ ਕਰੋਂਗੇ।ਇਹ 19ਵੀਂ ਸਦੀ ਦੇ ਇਨਸਾਨ ਦੇ ਸ਼ਬਦ ਹਨ। ਆਪਣੀ ਸਾਲ 1944 ਵਿੱਚ ਲਿਖੀ ਕਿਤਾਬ ਇਕਨੋਮਿਕਸ ਅਤੇ ਫਿਲੌਸਫਿਕ ਮੈਨੂਸਕਰਿਪਟਸ ਮਾਰਕਸ ਨੇ ਪਹਿਲੀ ਵਾਰ ਕੰਮ ਜਾਂ ਨੌਕਰੀ ਤੋਂ ਮਿਲਣ ਵਾਲੀ ਸੰਤੁਸ਼ਟੀ ਨੂੰ ਪ੍ਰਸੰਨਤਾ ਨਾਲ ਜੋੜਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਸੀਂ ਬਹੁਤਾ ਸਮਾਂ ਕੰਮ ਵਿੱਚ ਬਿਤਾਉਂਦੇ ਹਾਂ ਤਾਂ ਸਾਨੂੰ ਇਸ ਵਿੱਚੋਂ ਕੁਝ ਖੁਸ਼ੀ ਵੀ ਮਿਲਣੀ ਚਾਹੀਦੀ ਹੈ। ਮਾਰਕਸ ਨੇ ਦੇਖਿਆ ਕਿ ਕਿਵੇਂ ਪੂੰਜੀਵਾਦ ਨੇ ਆਪਣੀ ਗਤੀ, ਉਤਪਾਦਨ ਅਤੇ ਮੁਨਾਫਾ ਵਧਾਉਣ ਦੀ ਧੁੰਨ ਵਿੱਚ ਕੰਮ ਨੂੰ ਇੱਕ ਖਾਸ ਸਾਂਚੇ ਵਿੱਚ ਢਾਲ ਦਿੱਤਾ ਹੈ।