ਰੌਇਲ ਮਾਊਂਟਿਡ ਪੁਲਿਸ (ਆਰ.ਸੀ.ਐਮ.ਪੀ.) ਨੇ ਪੂਰਬੀ ਖੇਤਰਾਂ ਵਿਚ ਅਪਣੇ 25 ਫੀਸਦੀ ਮੁਲਾਜ਼ਮਾਂ ਨੂੰ ਨਵੇਂ ਸਿਰੇ ਨਾਲ ਤਾਇਨਾਤ ਕਰਦੇ ਹੋਏ ਕੈਨੇਡਾ-ਅਮਰੀਕਾ ਸਰਹੱਦ ਉੱਤੇ ਨਗਰਾਨੀ ਵਧਾਉਣ ਦਾ ਐਲਾਨ ਕੀਤਾ ਹੈ। ਇਹ ਕਦਮ ਡੌਨਲਡ ਟਰੰਪ ਵੱਲੋਂ ਕੀਤੀ ਗਈਆਂ ਧਮਕੀਆਂ ਅਤੇ ਸਰਹੱਦ ਸੁਰੱਖਿਆ ਦੀਆਂ ਪੂਰਨ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਚੁਣਿਆ ਗਿਆ। ਪੂਰਬੀ ਖੇਤਰ ਵਿਚ ਕਿਊਬੈਕ ਅਤੇ ਨਿਊ ਬ੍ਰਨਜ਼ਵਿਕ ਦੇ ਅਮਰੀਕੀ ਬਾਰਡਰ ਨਾਲ ਸਿੱਧੇ ਸੰਪਰਕ ਹਨ, ਜਿੱਥੇ ਨਵੇਂ ਸਿਰੇ ਨਾਲ ਸੁਰੱਖਿਆ ਬਹਾਲ ਕੀਤੀ ਜਾ ਰਹੀ ਹੈ।
ਆਰ.ਸੀ.ਐਮ.ਪੀ. ਦੀ ਪ੍ਰਵਕਤਾ ਕਾਰਪੋਰਲ ਮਾਰਟੀਨਾ ਪਿਲਾਰੋਵਾ ਨੇ ਦੱਸਿਆ ਕਿ ਇਹ ਤਬਦੀਲੀਆਂ ਸਿਰਫ਼ ਸਰਹੱਦ ਸੁਰੱਖਿਆ ਲਈ ਨਹੀਂ ਕੀਤੀਆਂ ਗਈਆਂ, ਸਗੋਂ ਕੈਨੇਡਾ ਦੀਆਂ ਫੈਡਰਲ ਜ਼ਰੂਰਤਾਂ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਅਜੇ ਵੀ ਸਥਿਰ ਹਨ ਅਤੇ ਪੁਲਿਸ ਦੀ ਸੁਰੱਖਿਆ ਕਾਰਵਾਈ ਆਮ ਰੁਟੀਨ ਵਿੱਚ ਚੱਲ ਰਹੀ ਹੈ।
ਦੂਜੇ ਪਾਸੇ, ਅਮਰੀਕਾ ਤੋਂ ਕੈਨੇਡਾ ਵੱਲ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਦੀ ਗਿਣਤੀ ਵਿੱਚ ਵੱਡੀ ਘਟਾਅ ਦਰਜ ਕੀਤੀ ਗਈ ਹੈ। ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਇਸ ਕਮੀ ਦਾ ਸਿਹਰਾ ਆਪਣੇ ਵਧੇਰੇ ਚੌਕਸੀ ਉੱਤੇ ਸਜਾ ਰਹੇ ਹਨ। ਉਨ੍ਹਾਂ ਦੇ ਮਤਾਬਕ, ਬਾਰਡਰ ’ਤੇ ਵਧੀਆਂ ਸੁਰੱਖਿਆ ਕਾਰਵਾਈਆਂ ਦੇ ਕਾਰਨ ਇਹ ਨਤੀਜੇ ਮਿਲੇ ਹਨ। ਇਸ ਦੇ ਨਾਲ ਹੀ ਕੈਨੇਡਾ ਵੱਲੋਂ ਸੇਫ ਥਰਡ ਕੰਟਰੀ ਸਮਝੌਤਾ ਨੂੰ ਵੀ ਇਸ ਕਮੀ ਲਈ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਇਸ ਸਮਝੌਤੇ ਵਿੱਚ ਤਬਦੀਲੀਆਂ ਕਰਨ ਤੋਂ ਪਹਿਲਾਂ, ਰੌਕਸਮ ਰੋਡ ਰਾਹੀਂ ਹਜ਼ਾਰਾਂ ਲੋਕ ਕੈਨੇਡਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਨਵੀਂ ਸਹਿਮਤੀ ਲਾਗੂ ਹੋਣ ਮਗਰੋਂ, ਗੈਰਕਾਨੂੰਨੀ ਪ੍ਰਵਾਸ ਦੀਆਂ ਕੋਸ਼ਿਸ਼ਾਂ ਵਿੱਚ 69 ਫੀਸਦੀ ਦੀ ਘਟਾਅ ਦਰਜ ਕੀਤੀ ਗਈ। ਅਕਤੂਬਰ ਦੇ ਅੰਕੜਿਆਂ ਮੁਤਾਬਕ ਸਿਰਫ 1,025 ਪ੍ਰਵਾਸੀਆਂ ਨੂੰ ਰੋਕਿਆ ਗਿਆ, ਜਦੋਂ ਕਿ ਜੂਨ ਵਿਚ ਇਹ ਗਿਣਤੀ 3,300 ਸੀ।
ਬਾਰਡਰ ’ਤੇ ਸਖਤ ਕਾਰਵਾਈਆਂ ਨੂੰ ਲਾਗੂ ਕਰਦਿਆਂ, ਆਰ.ਸੀ.ਐਮ.ਪੀ. ਨੇ 950 ਗੈਰਕਾਨੂੰਨੀ ਪ੍ਰਵਾਸ ਯਤਨ ਰੋਕੇ। ਸਭ ਤੋਂ ਵੱਧ 449 ਮਾਮਲੇ ਬ੍ਰਿਟਿਸ਼ ਕੋਲੰਬੀਆ ਅਤੇ 393 ਮਾਮਲੇ ਕਿਊਬੈਕ ਵਿਚ ਸਾਹਮਣੇ ਆਏ। ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਸੂਬਾਈ ਬਾਰਡਰ ਪੈਟਰੋਲ ਏਜੰਸੀ ਬਣਾਉਣ ’ਤੇ ਵਿਚਾਰ ਕਰ ਰਹੀ ਹੈ, ਪਰ ਮੌਜੂਦਾ ਹਾਲਾਤਾਂ ਅਨੁਸਾਰ ਐਲਬਰਟਾ-ਮੌਨਟੈਨਾ ਸਰਹੱਦ ’ਤੇ ਕੋਈ ਵੱਡੀ ਗਤਿਵਿਧੀ ਦਰਜ ਨਹੀਂ ਕੀਤੀ ਗਈ।
ਦੂਜੇ ਪਾਸੇ, ਅਮਰੀਕੀ ਸਰਹੱਦ ਏਜੰਟਾਂ ਵੱਲੋਂ ਕੈਨੇਡਾ ਤੋਂ ਅਮਰੀਕਾ ਵੱਲ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਦੇ 100 ਮਾਮਲੇ ਰਿਪੋਰਟ ਕੀਤੇ ਗਏ ਹਨ। ਇਹ ਨਤੀਜੇ ਦੋਵੇਂ ਪਾਸਿਆਂ ਤੋਂ ਵਧੇਰੇ ਸੁਰੱਖਿਆ ਉਪਰਾਲਿਆਂ ਦੀ ਲੋੜ ਅਤੇ ਪ੍ਰਭਾਵਸ਼ੀਲਤਾ ਨੂੰ ਰੋਸ਼ਨ ਕਰਦੇ ਹਨ।