ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਅਹੁੱਦੇ ਤੋਂ ਦਿੱਤਾ ਅਸਤੀਫਾ ਅੱਜ ਵਾਪਸ ਲੈ ਲਿਆ ਹੈ। ਇਹ ਐਲਾਨ ਉਨ੍ਹਾਂ ਨੇ ਚੰਡੀਗੜ੍ਹ ਹੋਈ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।ਉਨ੍ਹਾ ਨੇ ਕਿਹਾ ਕਿ ਜਿਸ ਦਿਨ ਨਵੇਂ ਐਡਵੋਕੇਟ ਬਣਨਗੇ ਮੈਂ ਉਸੇ ਦਿਨ ਦਫ਼ਤਰ ‘ਚ ਜਾ ਕੇ ਆਪਣਾ ਅਹੁੱਦਾ ਸੰਭਾਲ ਲਵਾਂਗਾ।ਤੇ 2017 ‘ਚ ਦੋ ਮੁੱਦਿਆਂ ਉਤੇ ਇਕ ਸਰਕਾਰ ਹਾਰੇ ਸੀ, ਦੂਜੀ ਬਣੀ ਸੀ। ਅਤੇ ਸਾਢੇ ਚਾਰ ਸਾਲ ਬਾਅਦ ਇਕ ਮੁੱਖ ਮੰਤਰੀ ਅਹੁਦੇ ਤੋ ਹਟਾਇਆ ਸੀ ਤੇ ਦੂਜਾ ਬਣਿਆ ਸੀ।