ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਐਮਡੀ ਤੇ ਸੀਈਓ ਵਜੋਂ ਗੈਰ ਸਿੱਖ ਦੀ ਤਾਇਨਾਤੀ ’ਤੇ ਕੀਤਾ ਇਤਰਾਜ਼
Amritsar, June 9: Shiromani Gurdwara Parbandhak Committee (SGPC) President Advocate S. Harjinder Singh raised objection to the appointment of non-Sikh as managing director (MD) and chief executive officer (CEO) of Punjab and Sind Bank (PSB).
Recently, the Government of India appointed Mr. Swarup Kumar Saha as MD & CEO of PSB.
SGPC President said that Punjab and Sind Bank was established in 1908 as a dream of an independent bank of Sikhs and the decision taken by the Sikh intellectuals associated with Chief Khalsa Diwan was very important for the Sikh community.
“This bank (PSB) is known as Sikh bank and only a Sikh should be appointed at its top post. A consensus was also reached in this regard with the government at the time of nationalisation of this bank, but sadly it is not being implemented in spirit”, said S. Harjinder Singh.
He said that even before the appointment of Mr. Swarup Kumar Saha, the Sikh traditions were not followed and now, it has been done again.
Advocate S. Harjiinder Singh it is not justified to ignore the thought process of Sikh personalities behind the establishment of this bank and the consensus formed during its nationalisation and only Sikh should be appointed to the top post of PSB.
SGPC President appealed to the Prime Minister of India Shri Narendra Modi to consider appointing a Sikh as the MD and CEO of Punjab and Sind Bank, known as a Sikh bank, so that the traditions associated with the establishment of this institution are maintained and continued.
ਅੰਮ੍ਰਿਤਸਰ, 9 ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਐਮਡੀ ਅਤੇ ਸੀਈਓ ਵਜੋਂ ਇਕ ਗੈਰ ਸਿੱਖ ਨੂੰ ਨਿਯੁਕਤ ਕਰਨ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਹਾਲ ਹੀ ਵਿਚ ਭਾਰਤ ਸਰਕਾਰ ਵੱਲੋਂ ਸ੍ਰੀ ਸਵਰੂਪ ਕੁਮਾਰ ਸਾਹਾ ਨੂੰ ਇਸ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ 1908 ਵਿਚ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਸਿੱਖਾਂ ਦੇ ਇਕ ਸੁਤੰਤਰ ਬੈਂਕ ਦੇ ਸੁਪਨੇ ਵਿੱਚੋਂ ਹੋਈ ਸੀ ਅਤੇ ਚੀਫ ਖਾਲਸਾ ਦੀਵਾਨ ਨਾਲ ਸਬੰਧਤ ਸਿੱਖ ਬੁੱਧੀਜੀਵੀਆਂ ਵੱਲੋਂ ਲਿਆ ਗਿਆ ਇਹ ਫੈਸਲਾ ਸਿੱਖ ਕੌਮ ਲਈ ਬੇਹੱਦ ਅਹਿਮ ਸੀ। ਇਸ ਬੈਂਕ ਨੂੰ ਸਿੱਖ ਬੈਂਕ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਦੇ ਸਿਖਰਲੇ ਅਹੁਦੇ ’ਤੇ ਇਕ ਸਿੱਖ ਨੂੰ ਹੀ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧ ਵਿਚ ਬੈਂਕ ਦੇ ਕੌਮੀਕਰਨ ਮੌਕੇ ਵੀ ਸਹਿਮਤੀ ਬਣੀ ਸੀ, ਪਰ ਦੁੱਖ ਦੀ ਗੱਲ ਹੈ ਕਿ ਅਜਿਹਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸ੍ਰੀ ਸਵਰੂਪ ਕੁਮਾਰ ਸਾਹਾ ਦੀ ਨਿਯੁਕਤੀ ਤੋਂ ਪਹਿਲਾਂ ਵੀ ਸਿੱਖ ਰਵਾਇਤਾਂ ਦਾ ਪਾਲਣ ਨਹੀਂ ਕੀਤਾ ਗਿਆ ਸੀ ਅਤੇ ਹੁਣ ਫਿਰ ਅਜਿਹਾ ਕੀਤਾ ਗਿਆ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਇਸ ਬੈਂਕ ਦੀ ਸਥਾਪਨਾ ਪਿੱਛੇ ਸਿੱਖ ਸ਼ਖ਼ਸੀਅਤਾਂ ਦੀ ਸੋਚ ਅਤੇ ਇਸ ਦੇ ਕੌਮੀਕਰਨ ਸਮੇਂ ਬਣੀ ਰਾਇ ਨੂੰ ਦਰਕਿਨਾਰ ਕਰਨਾ ਠੀਕ ਨਹੀਂ ਅਤੇ ਬੈਂਕ ਦੇ ਸਿਖਰਲੇ ਅਹੁਦੇ ’ਤੇ ਸਿੱਖ ਨੂੰ ਹੀ ਲਗਾਇਆ ਜਾਣਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਸਿੱਖ ਬੈਂਕ ਵਜੋਂ ਜਾਣੇ ਜਾਂਦੇ ਪੰਜਾਬ ਐਂਡ ਸਿੰਧ ਬੈਂਕ ਦੇ ਐਮਡੀ ਅਤੇ ਸੀਈਓ ਦੇ ਤੌਰ ’ਤੇ ਇਕ ਸਿੱਖ ਦੀ ਨਿਯੁਕਤੀ ਕਰਨ ਵੱਲ ਗੌਰ ਕਰਨ, ਤਾਂ ਜੋ ਇਸ ਬੈਂਕ ਦੀ ਸਥਾਪਨਾ ਨਾਲ ਜੁੜੀਆਂ ਰਵਾਇਤਾਂ ਦੀ ਲਗਾਤਾਰਤਾ ਬਰਕਰਾਰ ਰਹੇ।