ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਖ਼ਬਰਾਂ ਇਸ ਸਮੇਂ ਬੀ-ਟਾਊਨ ਦੇ ਸਭ ਤੋਂ ਟ੍ਰੈਂਡਿੰਗ ਵਿਿਸ਼ਆਂ ਵਿੱਚੋਂ ਇਕ ਮੰਨੀਆਂ ਜਾ ਰਹੀਆਂ ਹਨ। 9 ਦਸੰਬਰ ਨੂੰ ਹੋਣ ਵਾਲੇ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਲਈ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਚੌਥ ਕਾ ਬਰਵਾੜਾ ਵਿੱਚ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਦੋਵੇਂ ਪਰਿਵਾਰਾਂ ਦੇ ਮੈਂਬਰ ਪਹਿਲਾਂ ਹੀ ਪਹੁੰਚ ਗਏ ਹਨ। ਤੇ ਬਾਲੀਵੁੱਡ ਐਕਟਰਾਂ ਦਾ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ। ਖ਼ਬਰਾਂ ਮੁਤਾਬਿਕ, ਦੋਵੇਂ ਹੋਟਲ ਸਿਕਸ ਸੈਂਸ ਫੋਰਟ ਵਿੱਚ ਸੱਤ ਤੇ ਫੇਰੇ ਲੈਣਗੇ। ਇਸ ਸਮੇਂ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਪੰਜਾਬੀ ਮਿਊਜ਼ਿਕ ਇੰਸਡਸਟਰੀ ਦੇ ਨਾਮੀ ਗਾਇਕ ਗੁਰਦਾਸ ਮਾਨ ਇਸ ਵਿਆਹ ਵਿੱਚ ਵੀ ਸ਼ਾਮਿਲ ਹੋਣਗੇ। ਮੁੰਬਈ ਏਅਰਪੋਰਟ ਤੋਂ ਇੱਕ ਵੀਡੀਓ ਸ਼ੋਸਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਗੁਰਦਾਸ ਮਾਨ ਆਪਣੀ ਪਤਨੀ ਅਤੇ ਨੂੰਹ ਨਾਲ ਨਜ਼ਰ ਆ ਰਹੇ ਹਨ। ਗੁਰਦਾਸ ਮਾਨ ਤੋਂ ਬਿਨਾ ਬਾਲੀਵੁੱਡ ਜਗਤ ਦੀਆਂ ਕਈ ਹੋਰ ਨਾਮੀ ਹਸਤੀਆਂ ਇਸ ਵਿਆਹ ਵਿੱਚ ਸ਼ਾਮਲ ਹੋਣ ਗਈਆਂ। ਵਿਆਹ ਵਿੱਚ ਸੈਲੀਬ੍ਰੇਟੀਜ਼ ਤੋਂ ਇਲਾਵਾ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਵੀ ਵਿਆਹ ਵਿੱਚ ਪਰਫਾਰਮੈਂਸ ਦਿੰਦੇ ਹੋਏ ਨਜ਼ਰ ਆਉਣਗੇ।
ਦੱਸ ਦਈਏ ਸੋਮਵਾਰ ਨੂੰ ਕੈਟਰੀਨਾ ਦੇ ਪਰਿਵਾਰ ਦੇ 32 ਮੈਂਬਰ ਤੇ ਹੋਰ ਮਸ਼ਹੂਰ ਹਸਤੀਆਂ ਜੈਪੁਰ ਪਹੁੰਚ ਗਈਆ ਹਨ। ਇਸ ਸ਼ਾਨਦਾਰ ਵਿਆਹ ਲਈ ਸ਼ਾਹੀ ਮੰਡਪ ਵੀ ਤਿਆਰ ਹੋ ਚੁੱਕਾ ਹੈ। ਮੰਡਪ ਨੂੰ ਰਾਜਵਾੜਾ ਲੁੱਕ ਦਿੱਤੀ ਗਈ ਹੈ ਅਤੇ ਇਹ ਮੰਡਪ ਪੂਰੀ ਤਰ੍ਹਾਂ ਸ਼ੀਸ਼ੇ ਵਿੱਚ ਬੰਦ ਹੋਵੇਗਾ।