ਬਰੈਂਪਟਨ ਅਤੇ ਮਿਸੀਸਾਗਾ ਚ ਚੋਰਾ ਦੇ ਹੌਂਸਲੇ ਬੁਲੰਦ
(Kultaran Singh Padhiana) – Brampton and Mississauga have seen a sharp rise in door-to-door and business entry of thieves. According to the Peel Police report, a total of 113 cases have been registered in the two cities from March 2 to March 30 in which attempts were made to break into the building. Of those, 64 were from Brampton and 49 from Mississauga. Of the total cases, 46 were related to houses, 25 to restaurants, 17 to stores, 11 to apartments, 7 to construction sites, 3 to offices, 2 to schools and 2 to pharmacies. People are being asked by the police to be extra vigilant.
(ਕੁਲਤਰਨ ਸਿੰਘ ਪਧਿਆਣਾ)- ਬਰੈਂਪਟਨ ਅਤੇ ਮਿਸੀਸਾਗਾ ਚ ਦਰਵਾਜ਼ੇ ਤਾਕੀਆ ਭੰਨ ਘਰਾ ਅਤੇ ਬਿਜ਼ਨਸ ਅਦਾਰਿਆ ਅੰਦਰ ਦਾਖਲ ਹੋਣ ਦੇ ਮਾਮਲਿਆ ਚ ਵੱਡਾ ਇਜਾਫਾ ਵੇਖਣ ਨੂੰ ਮਿਲ ਰਿਹਾ ਹੈ। ਪੀਲ ਪੁਲਿਸ ਦੀ ਰਿਪੋਰਟ ਮੁਤਾਬਕ 2 ਮਾਰਚ ਤੋਂ ਲੈਕੇ 30 ਮਾਰਚ ਤੱਕ ਦੋਵੇ ਸ਼ਹਿਰਾ ਚ ਕੁੱਲ 113 ਮਾਮਲੇ ਸਾਹਮਣੇ ਆਏ ਹਨ ਜਿੰਨਾ ਚ ਭੰਨਤੋੜ ਕਰ ਇਮਾਰਤਾ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੰਨਾ ਮਾਮਲਿਆ ਚ ਬਰੈਂਪਟਨ ਨਾਲ ਸਬੰਧਤ 64 ਅਤੇ ਮਿਸੀਸਾਗਾ ਦੇ ਨਾਲ ਸਬੰਧਤ 49 ਮਾਮਲੇ ਹਨ। ਕੁੱਲ ਸਾਹਮਣੇ ਆਏ ਮਾਮਲਿਆ ਚ 46 ਘਰਾਂ ਨਾਲ ਸਬੰਧਤ,25 ਰੈਸਟੋਰੈਂਟ ਨਾਲ , 17 ਸਟੋਰ ਨਾਲ ,11 ਅਪਾਰਟਮੈਂਟ ਨਾਲ ,7 ਕੰਸਟਰਕਸ਼ਨ ਸਾਈਟ ਨਾਲ ,3 ਆਫਿਸ,2 ਸਕੂਲ ਅਤੇ 2 ਫਾਰਮੈਸੀ ਨਾਲ ਸਬੰਧਤ ਹਨ। ਪੁਲਿਸ ਵੱਲੋ ਲੋਕਾ ਨੂੰ ਵਧੇਰੇ ਅਹਿਤਿਆਤ ਰੱਖਣ ਵਾਸਤੇ ਕਿਹਾ ਜਾ ਰਿਹਾ ਹੈ ਪਰ ਦੂਜੇ ਪਾਸੇ ਚੋਰਾ ਦੀ ਗੱਲ ਕਰੀਏ ਤਾਂ ਚੋਰਾ ਦੇ ਹੌਂਸਲੇ ਕਾਨੂੰਨ ਦੀ ਢਿੱਲੀ ਕਾਰਗੁਜਾਰੀ ਕਾਰਨ ਬੁਲੰਦ ਬਣੇ ਹੋਏ ਹਨ।