ਸਰੀਰ ਵਿਚ ਖੂਨ ਦੀ ਕਮੀ ਸਿਹਤ ਨਾਲ ਜੂੜੀ ਬਹੂਤ ਗੰਭੀਰ ਸਮਸਿਆ ਹੈ । ਇਸ ਸਥਿਤੀ ਵਿਚ ਸਰੀਰ ਵਿਚ ਲਾਲ ਰੰਗ ਦੀਆਂ ਖੂਨ ਦੀਆ ਕੋਸਿਕਾਵਾ ਘੱਟ ਹੋਣ ਲੱਗ ਜਾਦੀਆਂ ਹਨ। ਜਿਸ ਨਾਲ ਸਾਡੇ ਸਰੀਰ ਵਿਚ ਆਕਸੀਜਨ ਦੀ ਕਮੀ ਹੋ ਜਾਦੀ ਹੈ । ਸਰੀਰ ਵਿਚ ਖੂਨ ਦੀ ਕਮੀ ਹੋਣ ਨਾਲ ਗੰਭੀਰ ਬੀਮਾਰੀਆ ਹੋਣ ਦੀ ਸੰਭਾਵਨਾ ਵੱਧ ਜਾਦੀ ਹੈ। ਖੂਨ ਵਧਾਉਣ ਲਈ ਤੁਹਾਨੂੰ ਅਜਿਹੇ ਭੋਜਨਾਂ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਤੁਹਾਡੇ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਵਧਾ ਸਕਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਸਬਜ਼ੀਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਖਾਣ ਨਾਲ ਅਨੀਮੀਆ ਨੂੰ ਦੂਰ ਕਰਨ ‘ਚ ਮਦਦ ਮਿਲੇਗੀ।
ਆਓ ਜਾਣਦੇ ਹਾਂ ਇਨ੍ਹਾਂ ਸਬਜ਼ੀਆ ਬਾਰੇ:
ਆਲੂ-ਜੇਕਰ ਤੁਹਾਡੇ ਸਰੀਰ ‘ਚ ਖੂਨ ਦੀ ਕਮੀ ਹੈ ਤਾਂ ਆਲੂ ਜ਼ਰੂਰ ਖਾਓ। ਆਲੂ ‘ਚ ਆਇਰਨ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਸਰੀਰ ‘ਚੋਂ ਅਨੀਮੀਆ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਆਲੂ ਖਾਣ ਦੇ ਕਈ ਫਾਇਦੇ ਹਨ। ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਲੂਆਂ ਨੂੰ ਤਲਣ ਤੋਂ ਬਾਅਦ ਨਾ ਖਾਓ। ਇਸ ਨਾਲ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ।
ਚੁਕੰਦਰ– ਚੁਕੰਦਰ ਅਜਿਹੀ ਸਬਜ਼ੀ ਹੈ ਜੋ ਆਇਰਨ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ। ਇਹ ਤੁਹਾਡੇ ਸਰੀਰ ਵਿੱਚ ਹੀਮੋਗਲੋਬਿਨ ਦਾ ਪੱਧਰ ਵਧਾਉਂਦਾ ਹੈ ਜਿਸ ਕਾਰਨ ਤੁਹਾਡੇ ਸਰੀਰ ਵਿੱਚੋਂ ਅਨੀਮੀਆ ਦੂਰ ਹੋ ਜਾਂਦਾ ਹੈ। ਇਸ ਦਾ ਸੇਵਨ ਕਰਨ ਲਈ ਤੁਸੀਂ ਚਾਹੋ ਤਾਂ ਇਸ ਨੂੰ ਸਲਾਦ ਜਾਂ ਹਲਵਾ ਬਣਾ ਕੇ ਵੀ ਖਾ ਸਕਦੇ ਹੋ।
ਸਾਗ– ਸਰਦੀ ਦਾ ਮੌਸਮ ਆ ਗਿਆ ਹੈ ਅਤੇ ਹਰ ਘਰ ਵਿੱਚ ਸਾਗ ਬਣ ਗਿਆ ਹੈ। ਅਜਿਹੇ ‘ਚ ਅਸੀਂ ਪਾਲਕ ਨੂੰ ਕਿਵੇਂ ਭੁੱਲ ਸਕਦੇ ਹਾਂ। ਪਾਲਕ ਵਿੱਚ ਹੀਮੋਗਲੋਬਿਨ ਵਧਾਉਣ ਦੀ ਬਹੁਤ ਸਮਰੱਥਾ ਹੁੰਦੀ ਹੈ। ਪਾਲਕ ‘ਚ ਭਰਪੂਰ ਮਾਤਰਾ ‘ਚ ਆਇਰਨ ਪਾਇਆ ਜਾਂਦਾ ਹੈ, ਜੋ ਅਨੀਮੀਆ ਨੂੰ ਦੂਰ ਕਰਦਾ ਹੈ। ਹਰ 100 ਗ੍ਰਾਮ ਪਾਲਕ ਵਿੱਚ ਲਗਭਗ 4 ਗ੍ਰਾਮ ਆਇਰਨ ਮੌਜੂਦ ਹੁੰਦਾ ਹੈ। ਇਸ ਲਈ ਇਸ ਸਰਦੀਆਂ ਵਿੱਚ ਪਾਲਕ ਜ਼ਰੂਰ ਖਾਓ।