19 ਸਾਲਾਂ ਗੁਰਸਿਮਰਨ ਕੌਰ ਦੀ ਬੇਕਰੀ ਵਲੋਂ ਰਿਪੋਰਟ ਕੀਤੀ ਮੌਤ ਨੇ ਕੈਨੇਡਾ ਵਿੱਚ ਸੁਰੱਖਿਆ ਮਾਪਦੰਡਾਂ ਅਤੇ ਕੰਮਕਾਜ ਦੀਆਂ ਪਾਲਣਾਵਾਂ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਹਨ। ਗੁਰਸਿਮਰਨ ਕੌਰ ਦੀ ਮੌਤ, ਜੋ 19 ਅਕਤੂਬਰ ਨੂੰ ਹੈਲੀਫੈਕਸ ਵਾਲਮਾਰਟ ਸਟੋਰ ਵਿੱਚ ਵਾਪਰੀ, ਦੇ ਬਾਅਦ ਸਟੋਰ ਦੇ ਬੇਕਰੀ ਵਿਭਾਗ ਨੂੰ ਤਤਕਾਲ ਬੰਦ ਕਰ ਦਿੱਤਾ ਗਿਆ। ਇਸ ਹਫ਼ਤੇ ਦੀ ਸ਼ੁਰੂਆਤ ‘ਚ, ਨੋਵਾ ਸਕੋਸ਼ੀਆ ਦੇ ਕਿਰਤ, ਹੁਨਰ ਵਿਕਾਸ ਅਤੇ ਇਮੀਗ੍ਰੇਸ਼ਨ ਮੰਤਰਾਲੇ ਨੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਤੋਂ ਬਾਅਦ, ਬੇਕਰੀ ਕਾਰਜ ਮੁੜ ਸ਼ੁਰੂ ਕਰਨ ਦੀ ਆਗਿਆ ਦਿੱਤੀ।
ਹਾਲਾਂਕਿ, ਇਸ ਘਟਨਾ ਦੇ ਪਿੱਛੇ ਦੇ ਅਸਲ ਕਾਰਨਾਂ ਦਾ ਖੁਲਾਸਾ ਹੁਣ ਤੱਕ ਨਹੀਂ ਹੋ ਸਕਿਆ ਹੈ, ਅਤੇ ਸਵਾਲ ਉਠ ਰਿਹਾ ਹੈ ਕਿ ਕਿਵੇਂ ਗੁਰਸਿਮਰਨ ਓਵਨ ਵਿੱਚੋਂ ਬਾਹਰ ਨਹੀਂ ਆ ਸਕੀ। ਇੱਕ ਬੁਲਾਰੇ ਨੇ ਸੂਚਨਾ ਦਿੱਤੀ ਕਿ ਸਟੋਰ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਗੁਰਸਿਮਰਨ, ਜਿਹੜੀ ਪੰਜਾਬ ਦੇ ਜਲੰਧਰ ਤੋਂ ਆਈ ਸੀ, ਤਿੰਨ ਸਾਲ ਪਹਿਲਾਂ ਆਪਣੀ ਮਾਤਾ ਨਾਲ ਕੈਨੇਡਾ ਆਈ ਸੀ ਅਤੇ ਦੋ ਸਾਲ ਤੋਂ ਵਾਲਮਾਰਟ ‘ਚ ਕੰਮ ਕਰ ਰਹੀ ਸੀ। ਮੈਰੀਟਾਈਮ ਸਿੱਖ ਸੋਸਾਇਟੀ ਵੱਲੋਂ ਉਸ ਦੇ ਪਿਤਾ ਨੂੰ ਕੈਨੇਡਾ ਲਿਆਉਣ ਲਈ ਐਮਰਜੈਂਸੀ ਵੀਜ਼ਾ ਵਿੱਚ ਮਦਦ ਕੀਤੀ ਗਈ ਹੈ, ਜਦਕਿ ਵਾਲਮਾਰਟ ਪ੍ਰਬੰਧਕਾਂ ਨੇ ਵੀ ਪਰਿਵਾਰ ਨਾਲ ਸਮਰਥਨ ਦਾ ਵਾਅਦਾ ਕੀਤਾ ਹੈ।
ਹੈਲੀਫੈਕਸ ਰੀਜਨਲ ਪੁਲਿਸ ਇਸ ਮੌਤ ਨੂੰ ਬੇਹੱਦ ਗੁੰਝਲਦਾਰ ਕਰਾਰ ਦਿੰਦੀ ਹੈ ਅਤੇ ਇਸ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।